エピソード

  • 'ਸਿਹਤ ਸੰਭਾਲ' ਲੜੀਵਾਰ: ਜੋੜਾਂ ਦੀ ਘਸਾਈ ਕਾਰਨ ਹੋਣ ਵਾਲੀ ਦਰਦਨਾਕ ਬਿਮਾਰੀ OsteoArthritis (ਗਠੀਆ)
    2026/06/29
    ਓਸਟੀਓ-ਆਰਥਰਾਈਟਿਸ (Osteoarthritis) ਗਠੀਆ ਦੀ ਸਭ ਤੋਂ ਆਮ ਕਿਸਮ ਹੈ, ਜੋ ਜੋੜਾਂ ਦੀ ਘਸਾਈ ਅਤੇ ਨੁਕਸਾਨ ਕਾਰਨ ਹੁੰਦੀ ਹੈ। ਇਹ ਬਿਮਾਰੀ ਦਰਦ, ਅਕੜਨ ਅਤੇ ਰੋਜ਼ਾਨਾ ਕੰਮਾਂ ਵਿੱਚ ਮੁਸ਼ਕਲ ਪੈਦਾ ਕਰ ਸਕਦੀ ਹੈ। ਆਸਟ੍ਰੇਲੀਆ ਵਿੱਚ ਹਰ ਪੰਜ ਵਿੱਚੋਂ ਇੱਕ ਵਿਅਕਤੀ ਕਿਸੇ ਨਾ ਕਿਸੇ ਕਿਸਮ ਦੇ ਗਠੀਆ ਨਾਲ ਪ੍ਰਭਾਵਿਤ ਹੈ। ਸਹੀ ਇਲਾਜ, ਨਿਯਮਿਤ ਕਸਰਤ ਅਤੇ ਸਿਹਤਮੰਦ ਵਜ਼ਨ ਇਸ ਦੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਓਸਟੀਓ-ਆਰਥਰਾਈਟਿਸ ਬਾਰੇ ਇਸ ਐਪੀਸੋਡ ਵਿੱਚ ਜਾਣੋ ਕਿ ਸਿਹਤਮੰਦ ਖੁਰਾਕ, ਨਿਯਮਿਤ ਕਸਰਤ ਅਤੇ ਸਮੇਂ-ਸਿਰ ਸਿਹਤ ਜਾਂਚ ਇਸਨੂੰ ਕਾਬੂ ਵਿੱਚ ਰੱਖਣ ਅਤੇ ਦਰਦ ਘਟਾਉਣ ਲਈ ਕਿਉਂ ਜ਼ਰੂਰੀ ਹਨ।
    続きを読む 一部表示
    16 分
  • 'ਸਿਹਤ ਸੰਭਾਲ' ਲੜੀਵਾਰ: ਕੋਲੇਸਟਰੋਲ ਨੂੰ ਸਮਝੋ, ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖਤਰੇ ਤੋਂ ਬਚੋ
    2026/06/28
    ਉੱਚ ਕੋਲੇਸਟਰੋਲ ਇੱਕ ਆਮ ਪਰ ਗੰਭੀਰ ਸਿਹਤ ਸਮੱਸਿਆ ਹੈ ਜੋ ਅਕਸਰ ਬਿਨਾਂ ਕਿਸੇ ਲੱਛਣ ਦੇ ਵਿਕਸਿਤ ਹੁੰਦੀ ਹੈ। ਇਹ ਖੂਨ ਦੀਆਂ ਨਸਾਂ ਵਿੱਚ ਰੁਕਾਵਟ ਪੈਦਾ ਕਰਕੇ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖਤਰੇ ਨੂੰ ਵਧਾ ਸਕਦੀ ਹੈ। ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਇਸ ਦੀ ਦਰ ਵੱਧ ਪਾਈ ਜਾਂਦੀ ਹੈ। ਸਿਹਤ ਸੰਭਾਲ ਲੜੀਵਾਰ ਦੇ ਇਸ ਐਪੀਸੋਡ ਵਿੱਚ ਜਾਣੋ ਕਿ ਸਿਹਤਮੰਦ ਖੁਰਾਕ, ਨਿਯਮਿਤ ਕਸਰਤ ਅਤੇ ਸਮੇਂ-ਸਮੇਂ ‘ਤੇ ਸਿਹਤ ਜਾਂਚ ਇਸ ਨੂੰ ਕਾਬੂ ਵਿੱਚ ਰੱਖਣ ਲਈ ਕਿਉਂ ਇੰਨੇ ਮਹੱਤਵਪੂਰਨ ਹਨ।
    続きを読む 一部表示
    19 分
  • 'ਸਿਹਤ ਸੰਭਾਲ' ਲੜੀਵਾਰ: ਟਾਈਪ-2 ਡਾਇਬੀਟੀਜ਼ (ਸ਼ੂਗਰ) ਇੱਕ ਅਜਿਹੀ ਬਿਮਾਰੀ ਜੋ ਸਰੀਰ ਦੇ ਕਈ ਅੰਗਾਂ ਨੂੰ ਪਹੁੰਚਾ ਸਕਦੀ ਹੈ ਨੁਕਸਾਨ
    2026/06/27
    ਟਾਈਪ-2 ਡਾਇਬੀਟੀਜ਼ ਆਸਟ੍ਰੇਲੀਆ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਇਸ ਦੀ ਦਰ ਹੋਰ ਵੀ ਵੱਧ ਹੈ। ਇਹ ਬਿਮਾਰੀ ਉਸ ਵੇਲੇ ਹੁੰਦੀ ਹੈ ਜਦੋਂ ਸਰੀਰ ਇੰਸੁਲਿਨ ਨੂੰ ਠੀਕ ਤਰ੍ਹਾਂ ਵਰਤ ਨਹੀਂ ਸਕਦਾ ਜਾਂ ਲੋੜੀਂਦੀ ਮਾਤਰਾ ਵਿੱਚ ਇੰਸੁਲਿਨ ਨਹੀਂ ਬਣਾਉਂਦਾ। ਸਿਹਤ ਸੰਭਾਲ ਲੜੀ ਤਹਿਤ ਇਸ ਪੌਡਕਾਸਟ ਵਿੱਚ ਪੰਜਾਬੀ ਡਾਕਟਰ ਮਨਦੀਪ ਕੌਰ ਕੋਲੋਂ ਜਾਣੋ ਕਿ ਸਮੇਂ ਸਿਰ ਪਛਾਣ, ਸਿਹਤਮੰਦ ਜੀਵਨਸ਼ੈਲੀ ਅਤੇ ਨਿਯਮਿਤ ਡਾਕਟਰੀ ਜਾਂਚ ਇਸ ਦੇ ਗੰਭੀਰ ਪ੍ਰਭਾਵਾਂ ਤੋਂ ਬਚਾਅ ਵਿੱਚ ਕਿਵੇਂ ਮਦਦ ਕਰ ਸਕਦੇ ਹਨ।
    続きを読む 一部表示
    22 分
  • 'ਸਿਹਤ ਸੰਭਾਲ' ਲੜੀਵਾਰ: ਹਾਈਪਰਟੈਂਸ਼ਨ (High Blood Pressure) ਇੱਕ ਖਾਮੋਸ਼ ਪਰ ਗੰਭੀਰ ਸਿਹਤ ਖਤਰਾ
    2026/06/26
    ਹਾਈਪਰਟੈਂਸ਼ਨ, ਜਿਸਨੂੰ ਉੱਚ ਰਕਤ ਚਾਪ ਵੀ ਕਿਹਾ ਜਾਂਦਾ ਹੈ, ਇੱਕ ਆਮ ਪਰ ਗੰਭੀਰ ਸਿਹਤ ਸਮੱਸਿਆ ਹੈ ਜੋ ਅਕਸਰ ਬਿਨਾਂ ਕਿਸੇ ਲੱਛਣਾਂ ਦੇ ਹੀ ਵਿਕਸਿਤ ਹੋ ਜਾਂਦੀ ਹੈ। ਅੰਦਾਜ਼ਿਆਂ ਮੁਤਾਬਕ ਹਰ 10 ਵਿੱਚੋਂ 1 ਵਿਅਕਤੀ ਇਸ ਬਿਮਾਰੀ ਨਾਲ ਪ੍ਰਭਾਵਿਤ ਹੈ, ਜਦਕਿ ਬਹੁਤ ਸਾਰੇ ਲੋਕਾਂ ਨੂੰ ਆਪਣੇ ਹਾਈ ਬਲੱਡ ਪ੍ਰੈਸ਼ਰ ਬਾਰੇ ਪਤਾ ਹੀ ਨਹੀਂ ਹੁੰਦਾ। ਖਾਸ ਕਰਕੇ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਇਸ ਦੀ ਦਰ ਹੋਰ ਵੱਧ ਹੈ। ਇਹ ਪੌਡਕਾਸਟ ਐਪੀਸੋਡ ਹਾਈਪਰਟੈਂਸ਼ਨ ਦੇ ਕਾਰਨ, ਖਤਰੇ, ਲੱਛਣ, ਪਛਾਣ ਦੇ ਤਰੀਕੇ, ਸੰਭਾਵਿਤ ਬਰੀਕੀਆਂ ਅਤੇ ਇਲਾਜ ਬਾਰੇ ਸਧਾਰਣ ਅਤੇ ਭਰੋਸੇਯੋਗ ਜਾਣਕਾਰੀ ਪ੍ਰਦਾਨ ਕਰਦਾ ਹੈ, ਤਾਂ ਜੋ ਸਮੇਂ ਸਿਰ ਪਛਾਣ ਅਤੇ ਰੋਕਥਾਮ ਸੰਭਵ ਹੋ ਸਕੇ।
    続きを読む 一部表示
    19 分